ਚੰਡੀਗੜ੍ਹ: ਵਾਰਿਸ ਪੰਜਾਬ ਦੇ ਆਗੂ ਅਤੇ ਸੰਸਦ ਮੈਂਬਰ ਅੰਮ੍ਰਿਤਪਾਲ ਸਿੰਘ ਨੇ ਆਪਣੇ ਖਿਲਾਫ ਨਸ਼ੇ ਨੂੰ ਲੈ ਕੇ ਆ ਰਹੀਆਂ ਗੱਲਾਂ ‘ਤੇ ਸਿੱਧਾ ਜਵਾਬ ਦਿੱਤਾ ਹੈ। ਉਨ੍ਹਾਂ ਨੇ ਕਿਹਾ ਹੈ ਕਿ ਜੇ ਲੋੜ ਪਈ ਤਾਂ ਉਹ ਡੋਪ ਟੈਸਟ ਲਈ ਤਿਆਰ ਹਨ।ਅੰਮ੍ਰਿਤਪਾਲ ਦੇ ਵਕੀਲ ਇਮਾਨ ਸਿੰਘ ਖਾਰਾ ਨੇ ਮੀਡੀਆ ਨਾਲ ਗੱਲਬਾਤ ਦੌਰਾਨ ਕਿਹਾ, “ਅੰਮ੍ਰਿਤਪਾਲ ਕਦੇ ਵੀ ਨਸ਼ਾ ਨਹੀਂ ਕਰਦਾ। ਉਸ ਉਤੇ ਲੱਗੇ ਇਲਜ਼ਾਮ ਬੇਬੁਨਿਆਦ ਹਨ। ਪੁਲਿਸ ਚਾਹੇ ਤਾਂ ਡਿਬਰੂਗੜ੍ਹ ਜਾ ਕੇ ਉਸ ਦਾ ਡੋਪ ਟੈਸਟ ਕਰਵਾ ਸਕਦੀ ਹੈ।”
ਉਨ੍ਹਾਂ ਦੱਸਿਆ ਕਿ ਪੁਲਿਸ ਨੇ ਅੰਮ੍ਰਿਤਪਾਲ ਦੇ ਦੋ ਸਾਥੀਆਂ—ਭਗਵੰਤ ਸਿੰਘ ਉਰਫ਼ ਪ੍ਰਧਾਨ ਮੰਤਰੀ ਬਾਜੇਕੇ ਅਤੇ ਵਰਿੰਦਰ ਸਿੰਘ ਫੌਜੀ—ਤੋਂ ਖਾਲੀ ਕਾਗਜ਼ਾਂ ‘ਤੇ ਦਸਤਖਤ ਕਰਵਾ ਕੇ ਨਕਲੀ ਬਿਆਨ ਬਣਾਏ ਹਨ।ਚਾਰਜਸ਼ੀਟ ਅਨੁਸਾਰ, ਦੋਹਾਂ ਨੇ ਕਿਹਾ ਸੀ ਕਿ ਅੰਮ੍ਰਿਤਪਾਲ ਨਸ਼ਾ ਕਰਦਾ ਹੈ, ਪਰ ਵਕੀਲ ਨੇ ਇਸਨੂੰ ਰੱਦ ਕਰਦਿਆਂ ਕਿਹਾ ਕਿ ਇਹ ਸਿਰਫ਼ ਉਨ੍ਹਾਂ ਦੀ ਛਵੀ ਖਰਾਬ ਕਰਨ ਦੀ ਸਾਜ਼ਿਸ਼ ਹੈ।ਉਨ੍ਹਾਂ ਕਿਹਾ, “ਅਸੀਂ ਕਾਨੂੰਨੀ ਤੌਰ ’ਤੇ ਸੱਚਾਈ ਸਾਹਮਣੇ ਲਿਆਉਣ ਲਈ ਲਗਾਤਾਰ ਕੋਸ਼ਿਸ਼ ਕਰ ਰਹੇ ਹਾਂ। ਅਸਲ ਹਕੀਕਤ ਜਨਤਾ ਦੇ ਸਾਹਮਣੇ ਜ਼ਰੂਰ ਆਵੇਗੀ।”