ਚੰਡੀਗੜ੍ਹ – ਨਵਜੋਤ ਸਿੰਘ ਸਿੱਧੂ ਦੀ ਪਤਨੀ ਅਤੇ ਸਾਬਕਾ ਮੰਤਰੀ ਨਵਜੋਤ ਕੌਰ ਸਿੱਧੂ ਨਾਲ 10.5 ਕਰੋੜ ਰੁਪਏ ਦੀ ਠੱਗੀ ਕਰਨ ਵਾਲੇ ਮੁਲਜ਼ਮ ਗਗਨਦੀਪ ਸਿੰਘ ਨੂੰ ਹਾਈ ਕੋਰਟ ਤੋਂ ਕੋਈ ਰਾਹਤ ਨਹੀਂ ਮਿਲੀ। ਗਗਨਦੀਪ ਇਸ ਸਮੇਂ ਦੁਬਈ ਵਿੱਚ ਲੁਕਿਆ ਹੋਇਆ ਹੈ।ਕੋਰਟ ਨੇ ਕਿਹਾ ਹੈ ਕਿ ਜੇਕਰ ਉਹ ਅਗਲੇ ਮੰਗਲਵਾਰ ਤੋਂ ਪਹਿਲਾਂ ਭਾਰਤ ਵਾਪਸ ਆ ਕੇ ਆਪਣਾ ਪਾਸਪੋਰਟ ਜਮ੍ਹਾਂ ਕਰਾਉਂਦਾ ਹੈ, ਤਦ ਹੀ ਉਸ ਦੀ ਅਗਾਊਂ ਜ਼ਮਾਨਤ ਦੀ ਪਟੀਸ਼ਨ ‘ਤੇ ਅਗਲੀ ਸੁਣਵਾਈ ਹੋਵੇਗੀ।

ਸਾਲ 2019 ਵਿੱਚ ਨਵਜੋਤ ਕੌਰ ਸਿੱਧੂ ਨੇ ਗਗਨਦੀਪ ਸਿੰਘ ਦੀ ਸਲਾਹ ‘ਤੇ ਜਾਇਦਾਦ ਵਿੱਚ ਨਿਵੇਸ਼ ਕੀਤਾ ਸੀ। ਉਸ ਨੇ ਵਾਅਦਾ ਕੀਤਾ ਸੀ ਕਿ ਨਿਵੇਸ਼ ‘ਤੇ ਵਧੀਆ ਮੁਨਾਫਾ ਮਿਲੇਗਾ। ਪਰ ਨ ਮੂਲਧਨ ਵਾਪਸ ਆਇਆ, ਨ ਮੁਨਾਫਾ। ਠੱਗੀ ਦਾ ਅਹਿਸਾਸ ਹੋਣ ‘ਤੇ ਨਵਜੋਤ ਕੌਰ ਨੇ ਪਿਛਲੇ ਸਾਲ ਅੰਮ੍ਰਿਤਸਰ ਵਿੱਚ ਗਗਨਦੀਪ ਵਿਰੁੱਧ ਕੇਸ ਦਰਜ ਕਰਵਾਇਆ।ਹੁਣ ਗਗਨਦੀਪ ਨੇ anticipatory bail ਲਈ ਹਾਈ ਕੋਰਟ ਰੁਖ ਕੀਤਾ, ਪਰ ਕੋਰਟ ਨੇ ਉਸ ਦੀ ਪਟੀਸ਼ਨ ‘ਤੇ ਫਿਲਹਾਲ ਸੁਣਵਾਈ ਰੋਕ ਦਿੱਤੀ ਅਤੇ ਆਦੇਸ਼ ਦਿੱਤਾ ਕਿ ਪਹਿਲਾਂ ਮੁਲਜ਼ਮ ਭਾਰਤ ਆ ਕੇ ਆਪਣਾ ਪਾਸਪੋਰਟ ਸਪੁਰਦ ਕਰੇ।

Leave a Reply

Your email address will not be published. Required fields are marked *