ਚੰਡੀਗੜ੍ਹ: ਭਾਰਤ ਸਰਕਾਰ ਨੇ ਪੰਜਾਬ ਕੈਡਰ ਦੇ ਚਾਰ ਸੀਨੀਅਰ ਆਈਪੀਐੱਸ ਅਧਿਕਾਰੀਆਂ ਨੂੰ ਕੇਂਦਰ ਵਿਖੇ ਡਾਇਰੈਕਟਰ ਜਨਰਲ ਆਫ ਪੁਲਿਸ (ਡੀਜੀਪੀ) ਜਾਂ ਇਸਦੇ ਬਰਾਬਰ ਦੇ ਅਹੁਦੇ ਲਈ ਚੁਣ ਲਿਆ ਹੈ। ਇਸ ਨਾਲ ਉਨ੍ਹਾਂ ਦੀ ਕੇਂਦਰੀ ਡਿਊਟੀ ਤੇ ਜਾ ਕੇ ਡੀਜੀਪੀ ਰੈਂਕ ‘ਤੇ ਨਿਯੁਕਤੀ ਹੋਣ ਦੀ ਸੰਭਾਵਨਾ ਬਣ ਗਈ ਹੈ।ਇਹ ਚਾਰ ਅਧਿਕਾਰੀ ਹਨ: ਅਮਰਦੀਪ ਸਿੰਘ ਰਾਏ, ਅਨੀਤਾ ਪੁੰਜ, ਪ੍ਰਵੀਨ ਕੁਮਾਰ ਸਿਨਹਾ ਅਤੇ ਸੁਧਾਂਸ਼ੂ ਸ਼੍ਰੀਵਾਸਤਵ। ਇਸ ਸੂਚੀ ‘ਚ ਪੰਜਾਬ ਦੇ ਮੌਜੂਦਾ ਡੀਜੀਪੀ ਗੌਰਵ ਯਾਦਵ ਦਾ ਨਾਮ ਵੀ ਸ਼ਾਮਿਲ ਹੈ।

ਕੇਂਦਰੀ ਗ੍ਰਹਿ ਮੰਤਰਾਲੇ ਵੱਲੋਂ ਜਾਰੀ ਕੀਤੀ ਸੂਚੀ ‘ਚ ਵੱਖ-ਵੱਖ ਰਾਜਾਂ ਦੇ ਕੁੱਲ 35 ਅਧਿਕਾਰੀ ਸ਼ਾਮਲ ਹਨ। ਇਹ ਸੂਚੀ ਇਨ੍ਹਾਂ ਅਧਿਕਾਰੀਆਂ ਲਈ ਉਨ੍ਹਾਂ ਦੇ ਕਰੀਅਰ ਦਾ ਇੱਕ ਵੱਡਾ ਮੋੜ ਹੈ ਅਤੇ ਕੌਮੀ ਪੱਧਰ ‘ਤੇ ਪੰਜਾਬ ਦੀ ਮਜ਼ਬੂਤ ਹਾਜ਼ਰੀ ਨੂੰ ਵੀ ਦਰਸਾਉਂਦੀ ਹੈ।ਇਹ ਵੀ ਉਲਲੇਖਣਯੋਗ ਹੈ ਕਿ ਇਸ ਵੇਲੇ ਪੰਜਾਬ ਵਿੱਚ ਕੁੱਲ 20 ਡੀਜੀਪੀ ਰੈਂਕ ਵਾਲੇ ਅਧਿਕਾਰੀ ਤਾਇਨਾਤ ਹਨ।

Leave a Reply

Your email address will not be published. Required fields are marked *