ਚੰਡੀਗੜ੍ਹ: ਬੁੜੈਲ ‘ਚ ਹੋਈ ਗੋਲੀਬਾਰੀ ਅਤੇ ਕਤਲ ਦੀ ਕੋਸ਼ਿਸ਼ ਦੇ ਮਾਮਲੇ ਵਿੱਚ ਜ਼ਿਲ੍ਹਾ ਅਦਾਲਤ ਨੇ ਗੈਂਗਸਟਰ ਲਾਰੈਂਸ ਬਿਸ਼ਨੋਈ ਦੇ ਛੇ ਸਾਥੀਆਂ ਨੂੰ ਸਬੂਤਾਂ ਦੀ ਘਾਟ ਹੋਣ ਕਾਰਨ ਬਰੀ ਕਰ ਦਿੱਤਾ ਹੈ।ਇਹ ਫੈਸਲਾ ਸ਼ਨੀਵਾਰ ਨੂੰ ਸੁਣਾਇਆ ਗਿਆ। ਬਰੀ ਹੋਣ ਵਾਲਿਆਂ ਵਿੱਚ ਮੋਂਟੀ ਸ਼ਾਹ (ਬੁੜੈਲ), ਪਰਵਿੰਦਰ ਵਧਵਾ, ਦੀਪਕ ਵਧਵਾ (ਰਾਜਸਥਾਨ), ਵਰਿੰਦਰ ਸੋਨੀ, ਵਿਨੇ ਕਲਿਆਣ (ਕਾਲਕਾ) ਅਤੇ ਮੋਹਿਤ ਕੁਮਾਰ ਦੇ ਨਾਮ ਸ਼ਾਮਲ ਹਨ।ਇਸ ਮਾਮਲੇ ਵਿੱਚ ਇੱਕ ਹੋਰ ਮੁਲਜ਼ਮ ਕੁਲਦੀਪ ਸਿੰਘ ਘੋਸ਼ਾਲ ਦੀ ਟ੍ਰਾਇਲ ਦੌਰਾਨ ਮੌਤ ਹੋ ਚੁੱਕੀ ਹੈ।
ਪੰਜ ਸਾਲ ਪਹਿਲਾਂ ਸੈਕਟਰ-34 ਥਾਣੇ ਦੀ ਪੁਲਸ ਨੇ ਇਨ੍ਹਾਂ ‘ਤੇ ਕਤਲ ਦੀ ਕੋਸ਼ਿਸ਼, ਸਾਜ਼ਿਸ਼ (IPC 307, 120B) ਅਤੇ ਅਸਲੇ ਦੀ ਵਰਤੋਂ ਦੇ ਦੋਸ਼ਾਂ ਹੇਠ ਕੇਸ ਦਰਜ ਕੀਤਾ ਸੀ।ਅਦਾਲਤ ਵਿੱਚ ਸ਼ਿਕਾਇਤਕਰਤਾ ਆਪਣੇ ਪਿਛਲੇ ਬਿਆਨਾਂ ਤੋਂ ਮੁੱਕਰ ਗਿਆ ਅਤੇ ਮੁਲਜ਼ਮਾਂ ਦੀ ਪਛਾਣ ਕਰਨ ਤੋਂ ਇਨਕਾਰ ਕਰ ਦਿੱਤਾ।ਵਿਨੇ, ਪਰਵਿੰਦਰ ਅਤੇ ਦੀਪਕ ਦੇ ਵਕੀਲ ਪਲਵਿੰਦਰ ਸਿੰਘ ਲੱਕੀ ਨੇ ਦਲੀਲ ਦਿੱਤੀ ਕਿ ਉਨ੍ਹਾਂ ਦੇ ਮੁਅਕਲ ਨਾਹ ਤਾਂ ਮੌਕੇ ‘ਤੇ ਮੌਜੂਦ ਸਨ ਅਤੇ ਨਾਹ ਹੀ ਕਿਸੇ ਤਰ੍ਹਾਂ ਦਾ ਸਬੂਤ ਉਨ੍ਹਾਂ ਦੇ ਖ਼ਿਲਾਫ ਸੀ। ਪੁਲਸ ਨੇ ਝੂਠੀ ਕਹਾਣੀ ਬਣਾਕੇ ਉਨ੍ਹਾਂ ਨੂੰ ਫਸਾਇਆ।